ਰੋਜ਼ਾਨਾ 24 ਨਿਊਜ਼ : ਈ.ਟੀ.ਟੀ. 6635 ਭਰਤੀ ਵਿੱਚ ਕਈ ਯੋਗ ਉਮੀਦਵਾਰਾਂ ਨਾਲ ਧੱਕਾ ਹੀ ਹੋ ਗਿਆ ਕਿਉਂਕਿ ਡਿਪਾਰਟਮੈਂਟ ਕਦੀਂ ਵੀ ਗੁਪਤ ਤਰੀਕੇ ਨਾਲ ਨਿਯੁਕਤੀ ਪੱਤਰ ਨਹੀਂ ਦੇ ਸਕਦਾ। ਇਸ ਤਰ੍ਹਾਂ ਦੇ ਹਾਲਾਤ ਮਾਨ ਸਰਕਾਰ ਦੇ ਰਾਜ ਵਿਚ ਦੇਖਣ ਨੂੰ ਮਿਲ ਰਹੇ ਹਨ ਕਿ ਆਈ.ਡੀ ਵਿੱਚ ਹੀ ਯੋਗ ਕਰਾਰ ਕੀਤਾ ਹੋਵੇ। ਇਸ ਤੋਂ ਇਹ ਪਤਾ ਲਗਦਾ ਹੈ ਕਿ ਡਿਪਾਰਟਮੈਂਟ ਨੇ ਕਿੰਨਾ ਓਹਲਾ ਰੱਖਿਆ ਹੈ।
ਕਿਸੇ ਨੂੰ ਇਹ ਵੀ ਨਹੀਂ ਪਤਾ ਕਿ ਕਿੰਨੇ ਨੰਬਰਾਂ ਵਾਲਾ ਰੱਖਿਆ ਗਿਆ ਹੈ ਅਤੇ ਕਿੰਨੀਆਂ ਹੋਰ ਸੀਟਾਂ ਬਾਕੀ ਹਨ। ਕਿੰਨੀਆਂ ਸਰਕਾਰਾਂ ਨੇ ਨਿਯੁਕਤੀਆਂ ਕੀਤੀਆਂ ਸਭ ਪਾਰਦਰਸ਼ੀ ਤਰੀਕੇ ਨਾਲ ਕਰਦੇ ਸੀ। ਈ.ਟੀ.ਟੀ. 6635 ਵਿਚ ਨਾ ਸ਼ਿਫਟਿੰਗ ਕੀਤੀ ਗਈ ਨਾ ਰਿਜ਼ਰਵ ਕੈਟੇਗਰੀ ਨੂੰ ਕੋਈ ਫਾਇਦਾ ਦਿੱਤਾ ਗਿਆ ਅਤੇ ਇਸ ਕਰਕੇ ਇਸ ਭਰਤੀ ਵਿੱਚ ਬਹੁਤ ਵੱਡਾ ਘਪਲਾ ਸਾਹਮਣੇ ਆ ਸਕਦਾ ਹੈ। ਯੋਗ ਉਮੀਦਵਾਰ ਦੀਆਂ ਲਿਸਟਾਂ ਡਿਸਪਲੇ ਨਾ ਕਰਨਾ ਇਕ ਬਹੁਤ ਵੱਡਾ ਸਵਾਲ ਖੜ੍ਹਾ ਕਰਦਾ ਹੈ। ਇਸ ਬਾਰੇ ਜਦੋਂ ਕੈਂਡੀਡੇਟ ਨੇ ਡਾਇਰੈਕਟਰ ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਬਾਰੇ ਕੋਈ ਗੱਲ ਹੀ ਨਹੀਂ ਸੁਣੀ।
ਇਸ ਲਈ ਭਗਵੰਤ ਮਾਨ ਕਹਿੰਦੇ ਸੀ ਸਾਰੀਆਂ ਭਰਤੀ ਪਾਰਦਰਸ਼ੀ ਤਰੀਕੇ ਨਾਲ ਹੋਣਗੀਆਂ ਪਰ ਈ.ਟੀ.ਟੀ 6635 ਵਿਚ ਕੋਈ ਵੀ ਪਾਰਦਰਸ਼ਿਤਾ ਨਜ਼ਰ ਨਹੀਂ ਆ ਰਹੀ। ਈਟੀਟੀ 6635 ਭਰਤੀ ਵਿੱਚ ਜਾਅਲੀ B.A ਦੀਆਂ ਡਿਗਰੀਆਂ, ਕੈਟੇਗਰੀ ਬਦਲ ਕੇ ਨੌਕਰੀ, EWS ਦੇ ਜਾਅਲੀ ਸਰਟੀਫਿਕੇਟ ਅਤੇ 6635 ਦੀਆਂ ਲਿਸਟਾਂ ਸਿੱਧਾ mail id ‘ਤੇ ਕਰਨੇ ਇਸ ਤਰ੍ਹਾਂ ਦੇ ਘੋਟਾਲੇ ਡਾਇਰੈਕਟਰ ਹਰਪ੍ਰੀਤ ਸਿੰਘ ਨੇ ਕੀਤੇ ਹਨ। ਇਸ ਨਾਲ ਬਹੁਤ ਸਾਰੇ ਮਿਹਨਤੀ ਬੱਚਿਆਂ ਦਾ ਭਵਿੱਖ ਡਾਇਰੈਕਟਰ ਹਰਪ੍ਰੀਤ ਸਿੰਘ ਨੇ ਖ਼ਤਮ ਕਰਤਾ। ਅਸੀਂ ਸਾਰੇ ਕੈਡਰ 2364, 6635, 5994 ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਅਪੀਲ ਕਰਦੇ ਹਾਂ ਕਿ ਡਾਇਰੈਕਟਰ ਨਾਲ ਇਸ ਬਾਰੇ ਗੱਲ ਕੀਤੀ ਜਾਵੇ ਤਾਂ ਜੋ ਯੋਗ ਕੈਂਡੀਡੇਟ ਦਾ ਭਵਿੱਖ ਨਾ ਖ਼ਰਾਬ ਹੋਵੇ ਅਤੇ ਜਾਅਲੀ ਡਿਗਰੀ ਅਤੇ ਕੈਟੇਗਰੀ ਬਦਲ ਕੇ ਹੱਕ ਮਾਰਨ ਵਾਲਿਆਂ ‘ਤੇ ਕਾਰਵਾਈ ਕੀਤੀ ਜਾਵੇ ਤਾਂ ਜੋ ਭਰਤੀ ਅਤੇ ਹੋਰ ਕੋਰਟ ਕੇਸ ਨਾ ਲੱਗੇ। ਐੱਸਸੀ ਬੀਸੀ ਕੈਟਾਗਰੀ ਨਾਲ ਵੀ ਕਾਫੀ ਧੱਕਾ ਹੋਇਆ। ਇਸ ਬਾਰੇ ਵੀ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਕਿਉਂਕਿ ਜਿੰਨੇ ਵਾਅਦੇ ਮਾਨ ਸਰਕਾਰ ਵੱਲੋਂ ਕੀਤੇ ਗਏ ਕੋਈ ਵੀ ਪੂਰਾ ਨਹੀਂ ਕੀਤਾ ਗਿਆ। ਕੋਈ ਹੋਰ ਹੋਣਹਾਰ ਸਖਸ਼ੀਅਤ ਨੂੰ ਉਨ੍ਹਾਂ ਦੀ ਥਾਂ ਨਿਯੁੱਕਤ ਕੀਤਾ ਜਾਵੇ।
