ਰੋਜ਼ਾਨਾ 24 ਨਿਊਜ਼ : ਪੰਜਾਬ ਵਿੱਚ ਈਟੀਟੀ 5994 ਅਧਿਆਪਕਾਂ ਦੀ ਭਰਤੀ, ਜਿਸ ਦਾ ਪੇਪਰ 5 ਮਾਰਚ 2023 ਨੂੰ ਹੋਇਆ ਸੀ। ਅੱਜ ਤਕਰੀਬਨ ਇਕ ਸਾਲ ਹੋ ਗਿਆ ਹੈ, ਪਰ ਭਰਤੀ ਕੋਰਟ ‘ਚੋਂ ਬਾਹਰ ਨਹੀਂ ਆਈ। ਭਰਤੀ ਕੋਰਟ ਚ ਜਾਣ ਦਾ ਕਾਰਨ, ਹਰ ਸਰਕਾਰੀ ਨੌਕਰੀ ਲਈ ਜੋ ਪੰਜਾਬੀ ਪੇਪਰ ਲਾਜ਼ਮੀਂ ਕੀਤਾ ਹੈ, ਉਹ ਹੈ।
ਕੁਝ ਸਟੂਡੈਂਟਸ ਵੱਲੋਂ ਪੰਜਾਬੀ ਪੇਪਰ A ਨੂੰ ਹਟਾਉਣ ਦੀ ਗੱਲ ਕੀਤੀ ਜਾ ਰਹੀ ਹੈ, ਜੋ ਕਿ ਖ਼ੁਦ ਪੰਜਾਬੀ ਪੇਪਰ ‘ਚੋਂ ਫੇਲ੍ਹ ਹੋ ਗਏ ਹਨ। ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ 5994 ਈਟੀਟੀ ਭਰਤੀ ਨੂੰ ਕੋਰਟ ‘ਚੋਂ ਬਾਹਰ ਲਿਆਉਣ ਵਾਸਤੇ ਕੋਈ ਕੋਸਿਸ਼ ਨਹੀਂ ਕੀਤੀ। ਵਿਰੋਧੀ ਪਾਰਟੀਆਂ ਨੂੰ ਪੰਜਾਬੀ ਪੇਪਰ ਪਾਸ ਕਰਨ ਦੀ ਨਸੀਹਤ ਦੇਣ ਵਾਲੇ ਮੁੱਖ ਮੰਤਰੀ ਨੇ ਇਸ ਭਰਤੀ ਲਈ ਇੱਕ ਵੀ ਬਿਆਨ ਨਹੀਂ ਦਿੱਤਾ ਕਿ ਪੰਜਾਬੀ ਪੇਪਰ ਲਾਜ਼ਮੀ ਹੈ।
6000 ਬੱਚਿਆਂ ਦਾ ਭਵਿੱਖ ਖ਼ਤਰੇ ਵਿੱਚ ਹੈ। 6000 ਕੈਡਰ ਭਗਵੰਤ ਮਾਨ ਜੀ ਤੁਹਾਡੇ ਤੋਂ ਜਵਾਬ ਮੰਗ ਰਿਹਾ ਹੈ, ਈ.ਟੀ.ਟੀ. 5994 ਭਰਤੀ ਲਈ ਪੰਜਾਬੀ ਪੇਪਰ ਲਾਜ਼ਮੀ ਸੀ, ਹੁਣ ਇਸ ਭਰਤੀ ‘ਚੋਂ ਪੰਜਾਬੀ ਪੇਪਰ ਕੱਟਣ ਦੀ ਗੱਲ ਕਿਉਂ ਹੋ ਰਹੀ ਹੈ। ਇਸ ਮਾਮਲੇ ਚ ਸਾਰੀ ਕਮੀ ਡਾਇਰੇਕਟਰ ਦੀ ਹੈ, ਇਸ ਕਰਕੇ ਡਾਇਰੇਕਟਰ ਨੂੰ ਜਲਦ ਤੋਂ ਜਲਦ ਬਦਲਿਆ ਜਾਵੇ।
