ਰੋਜ਼ਾਨਾ 24 ਨਿਊਜ਼, ਜਲੰਧਰ : ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ, ਐਕਟਿੰਗ ਸਕੱਤਰ ਸੁਖਵਿੰਦਰ ਸਿੰਘ ਮੱਕੜ, ਵਿੱਤ ਸਕੱਤਰ ਹਰਮਨਜੋਤ ਸਿੰਘ ਆਹਲੂਵਾਲੀਆ, ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਕੁਲਾਰ, ਗੁਰਿੰਦਰ ਸਿੰਘ ਆਦਮਪੁਰ, ਤੀਰਥ ਸਿੰਘ ਬਾਸੀ ਨੇ ਵੱਖ ਵੱਖ ਜਿਲਿਆਂ ਅੰਦਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀਆਂ ਖਾਲੀ ਅਸਾਮੀਆਂ ਤੇ ਆਰਜ਼ੀ ਚਾਰਜ ਲਾਗਲੇ ਪਿ੍ੰਸੀਪਲਾਂ ਨੂੰ ਦੇਣ ਦੀ ਸਖਤ ਨਿਖੇਧੀ ਕੀਤੀ ਹੈ ਤੇ ਮੰਗ ਕੀਤੀ ਹੈ ਕਿ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀਆਂ ਖਾਲੀ ਅਸਾਮੀਆਂ ਨੂੰ 75% ਨੂੰ ਪਰਮੋਸ਼ਨ ਰਾਹੀਂ ਤੇ 25% ਨੂੰ ਸਿੱਧੀ ਭਰਤੀ ਰਾਹੀਂ ਭਰਿਆ ਜਾਵੇ। ਜਿੰਨਾ ਸਮਾਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀਆਂ ਖਾਲੀ ਅਸਾਮੀਆਂ ਨਹੀਂ ਭਰੀਆਂ ਜਾਂਦੀਆਂ ਓਨਾਂ ਸਮਾਂ ਚਾਰਜ ਬਲਾਕ ਦੇ ਸੀਨੀਅਰ ਸੈਂਟਰ ਹੈੱਡ ਟੀਚਰ ਨੂੰ ਦਿੱਤਾ ਜਾਵੇ।

ਇਸ ਸਮੇਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰੀ ਨਵੀਂ ਸਿੱਖਿਆ ਨੀਤੀ ਤਹਿਤ ਹੀ ਅਸਾਮੀਆਂ ਖਾਲੀ ਰੱਖ ਕੇ ਸਿੱਖਿਆ ਵਿਭਾਗ ਦੀ ਅਕਾਰ ਘਟਾਈ ਕਰ ਰਹੀ ਹੈ ਤੇ ਨਵੀਆਂ ਭਰਤੀਆਂ ਤੋਂ ਬਚਣ ਲਈ ਇੱਕ ਇੱਕ ਪਿ੍ੰਸੀਪਲਾਂ, ਹੈੱਡ ਮਾਸਟਰਾਂ ਤੇ ਕਲਰਕਾਂ ਨੂੰ ਕਈ ਕਈ ਸਕੂਲਾਂ ਦੇ ਵਾਧੂ ਚਾਰਜ ਦਿੱਤੇ ਜਾ ਰਹੇ ਹਨ। ਇਸ ਤਰ੍ਹਾਂ ਪੰਜਾਬ ਸਰਕਾਰ ਪ੍ਰਾਇਮਰੀ ਦੇ ਹਰ ਕੇਡਰ ਦੇ ਪ੍ਮੋਸ਼ਨ ਚੈਨਲਾਂ ਨੂੰ ਵੀ ਖੋਰਾ ਲਗਾ ਰਹੀ ਹੈ। ਇਸ ਨੀਤੀ ਤਹਿਤ ਆਉਣ ਵਾਲੇ ਸਮੇਂ ਵਿੱਚ ਹੈੱਡ ਟੀਚਰਾਂ, ਸੈਂਟਰ ਹੈੱਡ ਟੀਚਰਾਂ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀਆਂ ਅਸਾਮੀਆਂ ਦਾ ਭੋਗ ਪਾਉਂਣ ਦੀ ਤਿਆਰੀ ਹੈ। ਇਸ ਸਮੇਂ ਕਰਨੈਲ ਫਿਲੌਰ ਨੇ ਕਿਹਾ ਕਿ ਅਧਿਆਪਕ ਜਥੇਬੰਦੀਆਂ ਦੇ ਸੁਝਾਵਾਂ ਅਨੁਸਾਰ ਬਦਲੀ ਨੀਤੀ ਵਿਚ ਸੋਧ ਕਰਕੇ ਉਸ ਨੂੰ ਪਾਰਦਰਸ਼ੀ ਤਰੀਕੇ ਨਾਲ ਲਾਗੂ ਕੀਤਾ ਜਾਵੇ। ਇਸ ਸਮੇਂ ਮੰਗ ਕੀਤੀ ਕੱਚੇ ਅਧਿਆਪਕ ਪੱਕੇ ਕੀਤੇ ਜਾਣ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ਼ ਕੀਤਾ ਜਾਵੇ, ਖਾਲੀ ਅਸਾਮੀਆਂ ਤੇ ਅਧਿਆਪਕਾਂ ਦੀ ਰੈਗੂਲਰ ਭਰਤੀ ਕੀਤੀ ਜਾਵੇ, ਬਦਲੀ ਨੀਤੀ ਅਧਿਆਪਕ ਜਥੇਬੰਦੀਆਂ ਦੇ ਸੁਝਾਵਾਂ ਅਨੁਸਾਰ ਸੋਧ ਕੇ ਪਾਰਦਰਸ਼ਤਾ ਨਾਲ ਲਾਗੂ ਕੀਤੀ ਜਾਵੇ, ਸਕੂਲਾਂ ਤੋਂ ਬਾਹਰ ਵੱਖ ਵੱਖ ਪਰੋਜੈਕਟਾਂ ਵਿੱਚ ਲੱਗੇ ਅਧਿਆਪਕਾਂ ਨੂੰ ਤੁਰੰਤ ਸਕੂਲਾਂ ਵਿੱਚ ਭੇਜਿਆ ਜਾਵੇ, ਅਧਿਆਪਕ ਅੰਦੋਲਨਾਂ ਦੌਰਾਨ ਅਧਿਆਪਕਾਂ ਦੀਆਂ ਕੀਤੀਆਂ ਸਾਰੀਆਂ ਵਿਕਟੇਮਾਈਜੇਸ਼ਨਾਂ ਰੱਦ ਕੀਤੀਆਂ ਜਾਣ। ਇਸ ਸਮੇਂ ਬਲਜੀਤ ਸਿੰਘ ਕੁਲਾਰ, ਤੀਰਥ ਸਿੰਘ ਬਾਸੀ, ਕੁਲਦੀਪ ਵਾਲੀਆਂ, ਨਿਰਮੋਲਕ ਸਿੰਘ ਹੀਰਾ, ਮੁਲਖ ਰਾਜ, ਰਣਜੀਤ ਸਿੰਘ, ਪਰਨਾਮ ਸਿੰਘ ਸੈਣੀ, ਮੰਗਤ ਰਾਮ ਸਮਰਾ, ਸੰਦੀਪ ਰਾਜੋਵਾਲ, ਕਮਲਦੇਵ ਨਕੋਦਰ, ਸੁਖਵਿੰਦਰ ਰਾਮ, ਬੂਟਾ ਰਾਮ ਅਕਲਪੁਰ, ਰਗੁਜੀਤ ਸਿੰਘ, ਕੁਲਦੀਪ ਵਾਲੀਆਂ, ਸੰਦੀਪ ਕੁਮਾਰ, ਕੁਲਵੰਤ ਰਾਮ, ਰਾਜੀਵ ਭਗਤ, ਬਲਵੀਰ ਭਗਤ, ਪਿਆਰਾ ਸਿੰਘ ਨਕੋਦਰ, ਦੀਪਕ ਨਕੋਦਰ, ਵੇਦ ਜਲੰਧਰ, ਰਾਜਿੰਦਰ ਸਿੰਘ ਭੋਗਪੁਰ, ਰਣਜੀਤ ਠਾਕੁਰ, ਅਨਿਲ ਕੁਮਾਰ, ਗੁਰਿੰਦਰ ਸਿੰਘ, ਪ੍ਰੇਮ ਖਲਵਾੜਾ, ਸੂਰਤੀ ਲਾਲ, ਵਿਨੋਦ ਭੱਟੀ, ਲੇਖ ਰਾਜ ਪੰਜਾਬੀ, ਰਾਜ ਕੁਮਾਰ, ਬਖਸ਼ੀ ਰਾਮ ਆਦਿ ਹਾਜ਼ਰ ਸਨ।
