ਜਲੰਧਰ: ਸਿੱਖ ਤਾਲਮੇਲ ਕਮੇਟੀ ਪੁਰਾਤਨ ਪੰਥਕ ਰਵਾਇਤਾਂ ਨੂੰ ਕਾਇਮ ਕਰਨ ਵਾਲੇ ਕੌਮੀ ਯੋਧੇ ਭਾਈ ਸੰਦੀਪ ਸਿੰਘ ਸੰਨੀ ਜੋ ਇਸ ਵੇਲੇ ਸੰਗਰੂਰ ਦੀ ਕਾਲ ਕੋਠੜੀ ਵਿੱਚ ਬੰਦ ਹਨ ਜਿੰਨ੍ਹਾਂ ਨੇ ਸਿੱਖ ਬੱਚੀਆਂ ਬਾਰੇ ਬੋਲ ਕਬੋਲ ਬੋਲਣ ਵਾਲੇ ਅਤੇ ਸਿੱਖ ਨੌਜਵਾਨਾਂ ਨੂੰ ਕੋਹ ਕੋਹ ਮਾਰਨ ਵਾਲੇ ਨੂੰ ਓਹਨਾ ਦੀ ਬਣਦੇ ਕਰਮਾ ਦੀ ਸਜ਼ਾ ਦਿੱਤੀ ਨੂੰ ਸਮੁੱਚੀਆਂ ਪੰਥਿਕ ਜਥੇਬੰਦੀਆ ਨੂੰ ਆਪਣੇ ਮਤਭੈਦ ਭੁਲਾ ਕੇ ਤਰਨਤਾਰਨ ਜਿਮਨੀ ਜਿਮਨੀ ਚੋਣ ਵਿੱਚ ਸਾਂਝਾ ਉਮੀਦਵਾਰ ਬਣਾਉਣ ਇਹ ਗੱਲ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਤੇਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਗੁਰਵਿੰਦਰ ਸਿੰਘ ਸਿੱਧੂ ਗੁਰਦੀਪ ਸਿੰਘ ਕਾਲੀਆ ਕਾਲੋਨੀ ਨੇ ਇੱਕ ਸਾਂਝੇ ਬਿਆਨ ਵਿੱਚ ਕਹਿਉਹਨਾਂ ਕਿਹਾ ਸਾਡੀ ਫੁੱਟ ਨੇ ਪੰਥ ਵਿਰੋਧੀ ਸ਼ਕਤੀਆਂ ਨੂੰ ਬਹੁਤ ਤਾਕਤ ਦਿੱਤੀ ਹੈ ਹੁਣ ਵੇਲਾ ਆ ਗਿਆ ਹੈ ਅਸੀਂ ਇੱਕਮਿਕ ਮੁੱਠ ਹੋਈਏ ਤਾਂ ਜੋ ਪੰਥਕ ਸ਼ਕਤੀ ਨੂੰ ਇੱਕ ਥਾਂ ਤੇ ਇਕੱਠਾ ਕੀਤਾ ਜਾ ਸਕੇ ਉਹਨਾਂ ਕਿਹਾ ਕਿ ਭਾਵੇਂ ਜਗਤਾਰ ਸਿੰਘ ਹਵਾਰਾ ਜੀ ਹੋਣ ਭਾਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਣ ਭਾਈ ਅੰਮ੍ਰਿਤ ਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਬੀਬੀ ਸਤਵੰਤ ਕੌਰ ਜੀ ਅਤੇ ਸਿਮਰਨਜੀਤ ਸਿੰਘ ਮਾਨ ਹੋਣ ਸਾਨੂੰ ਸਾਰਿਆਂ ਨੂੰ ਇੱਕ ਥਾਂ ਇਕੱਠੇ ਹੋ ਕੇ ਭਾਈ ਸੰਦੀਪ ਸਿੰਘ ਨੂੰ ਉਮੀਦਵਾਰ ਦੇ ਤੌਰ ਤੇ ਉਤਾਰਨਾ ਚਾਹੀਦਾ ਹੈ ਓਹਨਾ ਕਿਹਾ ਕਿ ਅਗਰ ਸੁਖਬੀਰ ਸਿੰਘ ਬਾਦਲ ਨੇ ਹੁਣ ਵੀ ਪੰਥਕ ਵੋਟਾਂ ਨੂੰ ਵੰਡਣ ਲਈ ਆਪਣਾ ਵੱਖਰਾ ਉਮੀਦਵਾਰ ਕੀਤਾ ਤਾਂ ਇਹ ਉਸ ਤੇ ਬੜਾ ਵੱਡਾ ਕਲੰਕ ਹੋਏਗਾ ਕਿਉਂਕਿ ਅੱਗੇ ਉਸਨੇ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਹਰਾਣ ਲਈ ਵਿਰਸਾ ਸਿੰਘ ਵਲਟੋਏ ਨੂੰ ਖੜਾ ਕਰਕੇ ਆਪਣੇ ਮੱਥੇ ਕਲੰਕ ਲਵਾਇਆ ਸੀ ਅਸੀਂ ਫਿਰ ਇੱਕ ਵਾਰੀ ਸਮੁੱਚੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਆਓ ਇੱਕ ਮੁੱਠ ਹੋ ਕੇ ਭਾਈ ਸੰਦੀਪ ਸਿੰਘ ਨੂੰ ਖੜੇ ਕਰੀਏ ਅਤੇ ਭਾਰੀ ਬਹੁਮਤ ਨਾਲ ਜਤਾਈਏ ਇਸ ਮੌਕੇ ਤੇ ਤਜਿੰਦਰ ਸਿੰਘ ਸੰਤ ਨਗਰ ਵਿੱਕੀ ਸਿੰਘ ਖਾਲਸਾ ਹਰਜੋਤ ਸਿੰਘ ਲੱਕੀ ਸੱਤਪਾਲ ਸਿੰਘ ਸਿਦਕੀ ਗੁਰਬਿੰਦਰ ਸਿੰਘ ਨੱਗੀ ਅਮਨਦੀਪ ਸਿੰਘ ਬੱਗਾ ਅਰਵਿੰਦਰ ਪਾਲ ਸਿੰਘ ਬਬਲੂ ਕਰਮਜੀਤ ਸਿੰਘ ਨੂਰ ਬੰਟੀ ਰਾਠੌਰ ਲੱਕੀ ਧੀਮਾਨ ਹਰਪ੍ਰੀਤ ਸਿੰਘ ਸੋਨੂ ਜਤਿੰਦਰ ਸਿੰਘ ਕੋਹਲੀ ਬਲਜੀਤ ਸਿੰਘ ਸ਼ੰਟੀ ਮਨਮਿੰਦਰ ਸਿੰਘ ਭਾਟੀਆ ਮਨਪ੍ਰੀਤ ਸਿੰਘ ਬਿੰਦਰਾ ਹਾਜਰ ਸਨ।
