ਰੋਜ਼ਾਨਾ 24 ਨਿਊਜ਼ : ਪੰਜਾਬ ਰਾਜ ਫਾਰਮੇਸੀ ਅਫਸਰ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੀ ਚੋਣ ਜੋ ਕਿ ਲੁਧਿਆਣਾ ਵਿਖੇ ਰੱਖੀ ਗਈ ਸੀ ਵਿੱਚ ਇੱਕ ਧੜੇ ਵੱਲੋਂ ਧੱਕੇਸ਼ਾਹੀ ਕਰਨ ਕਰਕੇ ਅਤੇ ਜਥੇਬੰਦੀ ਦੇ ਸੰਵਿਧਾਨ ਦੀ ਉਲੰਘਣਾ ਕਰਕੇ,ਅਣਸੁਖਾਵੇਂ ਹਾਲਾਤ ਪੈਦਾ ਕਰ ਦਿੱਤੇ ਗਏ,ਜਿਸ ਕਾਰਨ ਵੱਖ ਵੱਖ ਜ਼ਿਲਿਆਂ ਦੇ ਆਗੂਆਂ ਨੇ ਜਿੰਨਾ ਵਿੱਚ ਜਲੰਧਰ ਦੇ ਪ੍ਰਧਾਨ ਮੀਨਾਕਸ਼ੀ ਧੀਰ, ਅੰਮ੍ਰਿਤਸਰ ਦੇ ਪ੍ਰਧਾਨ ਅਸ਼ੋਕ ਕੁਮਾਰ ਸ਼ਰਮਾ, ਗੁਰਦਾਸਪੁਰ ਦੇ ਪ੍ਰਧਾਨ ਸਰਬਰਿੰਦਰ ਸਿੰਘ ਚਾਹਲ, ਕਪੂਰਥਲਾ ਦੇ ਪ੍ਰਧਾਨ ਸ਼ੁੱਭ ਸ਼ਰਮਾ, ਅਮਰਿੰਦਰ ਸਿੰਘ, ਜੱਗਸੇਰ ਸਿੰਘ ਮੋਗਾ, ਆਦਿ ਨੇ ਆਪਣੀਆਂ ਟੀਮਾਂ ਸਮੇਤ ਫੈਸਲਾ ਕੀਤਾ ਹੈ ਕਿ ਜਥੇਬੰਦੀ ਦੀ ਨਵੀਂ ਕਮੇਟੀ ਦੀ ਚੋਣ ਲਈ ਡੈਲੀਗੇਟ ਅਜਲਾਸ ਚੌਵੀ ਜੁਲਾਈ ਨੂੰ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਕੀਤਾ ਜਾਵੇਗਾ।

ਬਿਆਨ ਜਾਰੀ ਕਰਦਿਆਂ ਮੀਨਾਕਸ਼ੀ ਧੀਰ ਨੇ ਦੱਸਿਆ ਕਿ ਇੱਕ ਗਰੁੱਪ ਦੀ ਆਪਹੁਦਰਾਸ਼ਾਹੀ ਅਤੇ ਫੁੱਟਪਾਊ ਨੀਤੀ ਕਾਰਨ ਇਹ ਇਜਲਾਸ ਕਰਾਉਣ ਲਈ ਮਜਬੂਰ ਹੋਣਾ ਪਿਆ ਹੈ ਪਰ ਅਸੀਂ ਇਸ ਨੂੰ ਇੱਕ ਚੁਨੌਤੀ ਸਮਝ ਕੇ ਕਬੂਲ ਕਰਾਂਗੇ ਤੇ ਨਵੀਂ ਕਮੇਟੀ ਚੁਣ ਕੇ ਫਾਰਮੇਸੀ ਵਰਗ ਦੀ ਬਿਹਤਰੀ ਲਈ ਦਿਨ ਰਾਤ ਇੱਕ ਕਰਕੇ ਕੰਮ ਕਰਕੇ ਵਿਖਾਵਾਂ ਗੇ, ਤਾਂ ਕਿ 2011 ਵਿੱਚ ਕੀਤੀਆਂ ਪ੍ਰਾਪਤੀਆਂ ਨੂੰ ਦੁਹਰਾਇਆ ਜਾ ਸਕੇ।
